ਇਹ ਸ਼ਾਇਦ ਪਹਿਲੇ ਵੀ ਕਈ ਵਾਰ ਹੋਇਆ ਕਿ
ਮਿਕਨਾਤੀਸ ਮੌਤ ਦਾ ਖਿੱਚ ਲੈ ਗਿਆ ਮੈਨੂੰ
ਬਲੈਕ ਹੋਲ ਦੇ ਉਸ ਪਾਰ।
ਹਾਂ,ਇਹ ਸ਼ਾਇਦ ਪਹਿਲੇ ਵੀ ਹੋਇਆ ਹੈ
ਕਿ ਗ਼ੁਲਦਾਨ ਜਿਸਮ ਦਾ ਛੂੰਹਦੇ ਹੀ ਜ਼ਮੀਨ ਨੂੰ ਟੁੱਟ ਗਿਆ
ਤੇ ਮੈਂ ਕੱਚ ਕੱਚ ਫ਼ੈਲਿਆ ਸੀ ਪੂਰੀ ਕਾਇਨਾਤ ਵਿਚ
ਫਿਰ ਕਦੀ ਇਹ ਵੀ ਹੋਇਆ ਕਿ
ਕੰਡਾ ਵਕਤ ਦਾ ਚੁਭਿਆ
ਤੇ ਇਹ ਦੇਹ ਦਾ ਗੁਬਾਰਾ ਫ਼ਟ ਗਿਆ।
ਪਹੁੰਚ ਕੇ ਨੜਿਨਵੇਂ ਤੇ ਹਰ ਵਾਰ,
ਤਸਬੀ ਸਾਹਾਂ ਦੀ ਟੁੱਟ ਕੇ ਬਿਖ਼ਰ ਗਈ
ਐਪਰ,ਇਹ ਸ਼ਾਇਦ ਪਹਿਲੇ ਕਦੀ ਨਹੀਂ ਹੋਇਆ ਮੇਰੇ ਦੋਸਤ
ਇਹ ਤਾਂ ਅਜ ਪਹਿਲੀ ਵਾਰ ਹੋਇਆ ਹੈ।
ਅੱਜ ਤੇਰੀਆਂ ਬਾਂਹਾਂ ਵਿਚ ਡੁੱਬ ਕੇ
ਇੰਜ ਹਲ਼ਕਾ ਹਲ਼ਕਾ ਜਿਹਾ ਮਹਿਸੂਸ ਕਰ ਰਿਹਾ ਹਾਂ
ਜਿਵੇਂ ਜਿਸਮ ਤੋਂ ਸੈਂਕੜੇ ਜਿਸਮ ਉਤਰ ਗਏ
ਰੂਹ ਤੋਂ ਜਿਵੇਂ ਜਿਸਮ ਦਾ ਬੋਝ ਉਤਰ ਗਿਆ
****
ਮਿਕਨਾਤੀਸ ਮੌਤ ਦਾ ਖਿੱਚ ਲੈ ਗਿਆ ਮੈਨੂੰ
ਬਲੈਕ ਹੋਲ ਦੇ ਉਸ ਪਾਰ।
ਹਾਂ,ਇਹ ਸ਼ਾਇਦ ਪਹਿਲੇ ਵੀ ਹੋਇਆ ਹੈ
ਕਿ ਗ਼ੁਲਦਾਨ ਜਿਸਮ ਦਾ ਛੂੰਹਦੇ ਹੀ ਜ਼ਮੀਨ ਨੂੰ ਟੁੱਟ ਗਿਆ
ਤੇ ਮੈਂ ਕੱਚ ਕੱਚ ਫ਼ੈਲਿਆ ਸੀ ਪੂਰੀ ਕਾਇਨਾਤ ਵਿਚ
ਫਿਰ ਕਦੀ ਇਹ ਵੀ ਹੋਇਆ ਕਿ
ਕੰਡਾ ਵਕਤ ਦਾ ਚੁਭਿਆ
ਤੇ ਇਹ ਦੇਹ ਦਾ ਗੁਬਾਰਾ ਫ਼ਟ ਗਿਆ।
ਪਹੁੰਚ ਕੇ ਨੜਿਨਵੇਂ ਤੇ ਹਰ ਵਾਰ,
ਤਸਬੀ ਸਾਹਾਂ ਦੀ ਟੁੱਟ ਕੇ ਬਿਖ਼ਰ ਗਈ
ਐਪਰ,ਇਹ ਸ਼ਾਇਦ ਪਹਿਲੇ ਕਦੀ ਨਹੀਂ ਹੋਇਆ ਮੇਰੇ ਦੋਸਤ
ਇਹ ਤਾਂ ਅਜ ਪਹਿਲੀ ਵਾਰ ਹੋਇਆ ਹੈ।
ਅੱਜ ਤੇਰੀਆਂ ਬਾਂਹਾਂ ਵਿਚ ਡੁੱਬ ਕੇ
ਇੰਜ ਹਲ਼ਕਾ ਹਲ਼ਕਾ ਜਿਹਾ ਮਹਿਸੂਸ ਕਰ ਰਿਹਾ ਹਾਂ
ਜਿਵੇਂ ਜਿਸਮ ਤੋਂ ਸੈਂਕੜੇ ਜਿਸਮ ਉਤਰ ਗਏ
ਰੂਹ ਤੋਂ ਜਿਵੇਂ ਜਿਸਮ ਦਾ ਬੋਝ ਉਤਰ ਗਿਆ
****
No comments:
Post a Comment